ਕੌਮਾਂਤਰੀ ਯੋਗ ਦਿਵਸ ‘ਤੇ ਵਿਸ਼ੇਸ਼

ਯੋਗ ਦਾ ਇਤਿਹਾਸ ਭਾਰਤ ਦੇ ਗੌਰਵਸ਼ਾਲੀ ਅਤੇ ਸੁਨਹਿਰੇ ਇਤਿਹਾਸ ਜਿੰਨਾ ਹੀ ਪੁਰਾਣਾ ਹੈ। ਯੋਗ ਆਧੁਨਿਕ ਭਾਰਤ ਨੂੰ ਪ੍ਰਾਚੀਨ ਭਾਰਤ ਦੀ ਬਹੁਮੁੱਲੀ ਭੇਂਟ ਹੈ। ਯੋਗ ਇੱਕ ਤਰ੍ਹਾਂ ਦੀ ਅਧਿਆਤਮਕ ਪ੍ਰਕਿਰਿਆ ਹੈ ਜੋ ਸਾਡੇ ਮਨ, ਸਰੀਰ ਅਤੇ ਆਤਮਾ ਨੂੰ ਇਕੱਠੇ ਲਿਆ ਕੇ ਜੀਵਨ ਨੂੰ ਖ਼ੁਸ਼ਨੁਮਾ ਬਣਾ ਦੇਂਦਾ ਹੈ। ਭਾਰਤ ਦੀ ਦੇਣ ਯੋਗ ਨੂੰ ਹੌਲੀ-ਹੌਲੀ ਸਾਰੀ ਦੁਨੀਆਂ ਨੇ ਅਪਣਾ ਲਿਆ ਹੈ। ਵਿਸ਼ਵਭਰ ਵਿੱਚ ਕੌਮਾਂਤਰੀ ਯੋਗ ਦਿਵਸ ਹਰ ਸਾਲ 21 ਜੂਨ ਨੂੰ ਮਨਾਇਆ ਜਾਂਦਾ ਹੈ। ਇਹ ਸਾਲ ਦਾ ਸਭ ਤੋਂ ਲੰਮਾ ਅਤੇ ਗਰਮ ਦਿਨ ਹੁੰਦਾ ਹੈ ਪਰ ਯੋਗ ਸਾਧਕਾਂ ਲਈ ਅਤਿ ਊਰਜਾ ਵਾਲਾ ਦਿਨ। 2014 ਵਿਚ ਯੋਗ ਦਿਵਸ ਬਾਰੇ ਯੂਨਾਇਟੇਡ ਨੈਸ਼ਨਲ ਜਨਰਲ ਅਸੈਂਬਲੀ ਵਿੱਚ ਰੱਖੇ ਪ੍ਰਸਤਾਵ ਦਾ 177 ਦੇਸ਼ਾਂ ਦੁਆਰਾ ਸਮੱਰਥਨ ਕੀਤਾ ਗਿਆ ਅਤੇ 21 ਜੂਨ ਦਾ ਦਿਨ ਐਲਾਨਿਆ ਗਿਆ ‘ਕੌਮਾਂਤਰੀ ਯੋਗ ਦਿਵਸ’। ਹਰ ਸਾਲ

Subscribe to ਕੌਮਾਂਤਰੀ ਯੋਗ ਦਿਵਸ ‘ਤੇ ਵਿਸ਼ੇਸ਼