ਭਾਰਤ ਵਿੱਚ ਯੋਗ ਦੇ ਲਈ ਰਾਸ਼ਟਰੀ ਪੱਧਰ ਦੀਆਂ ਸੰਸਥਾਵਾਂ
ਮੋਰਾਰਜੀ ਦੇਸਾਈ ਰਾਸ਼ਟਰੀ ਯੋਗ ਸੰਸਥਾਨ, ਨਵੀਂ ਦਿੱਲੀ
Tags
- Read more about ਭਾਰਤ ਵਿੱਚ ਯੋਗ ਦੇ ਲਈ ਰਾਸ਼ਟਰੀ ਪੱਧਰ ਦੀਆਂ ਸੰਸਥਾਵਾਂ
- Log in to post comments
ਮੋਰਾਰਜੀ ਦੇਸਾਈ ਰਾਸ਼ਟਰੀ ਯੋਗ ਸੰਸਥਾਨ, ਨਵੀਂ ਦਿੱਲੀ
ਯੋਗ ਨਿਸ਼ਚਿਤ ਤੌਰ ਤੇ ਸਭ ਪ੍ਰਕਾਰ ਦੇ ਬੰਧਨਾਂ ਤੋਂ ਮੁਕਤੀ ਪ੍ਰਾਪਤ ਕਰਨ ਦਾ ਸਾਧਨ ਹੈ। ਅਜੋਕੇ ਸਮੇਂ ਵਿੱਚ ਹੋਈਆਂ ਚਿਕਿਤਸਾ ਕਾਢਾਂ ਨੇ ਯੋਗ ਤੋਂ ਹੋਣ ਵਾਲੇ ਕਈ ਸਰੀਰਕ ਅਤੇ ਮਾਨਸਿਕ ਲਾਭਾਂ ਦੇ ਰਹੱਸ ਪ੍ਰਗਟ ਕੀਤੇ ਹਨ। ਨਾਲ ਹੀ ਨਾਲ ਯੋਗ ਦੇ ਲੱਖਾਂ ਅਭਿਆਸੀਆਂ ਦੇ ਅਨੁਭਵ ਦੇ ਆਧਾਰ ਤੇ ਇਸ ਗੱਲ ਦੀ ਪੁਸ਼ਟੀ ਕੀਤੀ ਜਾ ਸਕਦੀ ਹੈ ਕਿ ਯੋਗ ਕਿਸ ਪ੍ਰਕਾਰ ਸਹਾਇਤਾ ਕਰ ਸਕਦਾ ਹੈ।
ਅਭਿਆਸ ਸ਼ੈਸ਼ਨ ਕਿਸੇ ਪ੍ਰਾਰਥਨਾ ਜਾਂ ਉਸਤਤ ਨਾਲ ਸ਼ੁਰੂ ਕਰਨਾ ਚਾਹੀਦਾ ਹੈ। ਕਿਉਂਕਿ ਪ੍ਰਾਰਥਨਾ ਜਾਂ ਉਸਤਤ ਮਨ ਅਤੇ ਦਿਮਾਗ ਨੂੰ ਢਿੱਲਾ ਕਰਨ ਲਈ ਸ਼ਾਂਤ ਵਾਤਾਵਰਣ ਨਿਰਮਿਤ ਕਰਦੇ ਹਨ।
ਯੋਗ ਅਭਿਆਸਾਂ ਨੂੰ ਅਰਾਮਦਾਇਕ ਸਥਿਤੀ ਵਿੱਚ ਸਰੀਰ ਅਤੇ ਸਾਹ ਲੈਣ ਦੀ ਸੁਚੇਤਤਾ ਦੇ ਨਾਲ ਹੌਲੀ-ਹੌਲੀ ਸ਼ੁਰੂ ਕਰਨਾ ਚਾਹੀਦਾ ਹੈ।
ਅਭਿਆਸ ਦੇ ਸਮੇਂ ਸਾਹ ਲੈਣ ਦੀ ਗਤੀ ਨਹੀ ਰੋਕਣੀ ਚਾਹੀਦੀ, ਜਦੋਂ ਤਕ ਕਿ ਤੁਹਾਨੂੰ ਅਜਿਹਾ ਕਰਨ ਲਈ ਵਿਸ਼ੇਸ਼ ਤੌਰ ਤੇ ਕਿਹਾ ਨਾ ਜਾਏ।
ਸਾਹ ਹਮੇਸ਼ਾ ਨਾਸਾਂ ਰਾਹੀਂ ਹੀ ਲੈਣਾ ਚਾਹੀਦਾ ਹੈ, ਜਦੋਂ ਤਕ ਕਿ ਤੁਹਾਨੂੰ ਹੋਰ ਵਿਧੀ ਤੋਂ ਸਾਹ ਲੈਣ ਲਈ ਕਿਹਾ ਨਾ ਜਾਏ।
ਅਭਿਆਸ ਦੇ ਸਮੇਂ ਸਰੀਰ ਨੂੰ ਢਿੱਲਾ ਰੱਖੋ, ਕਿਸੇ ਪ੍ਰਕਾਰ ਦਾ ਝਟਕਾ ਨਾ ਦੇਵੋ।