ਯੋਗ ਦੀ ਪਰਿਭਾਸ਼ਾ

ਯੋਗ ਸੰਤੁਲਿਤ ਤਰੀਕੇ ਨਾਲ ਇੱਕ ਵਿਅਕਤੀ ਵਿੱਚ ਮੌਜੂਦ ਸ਼ਕਤੀ ਵਿੱਚ ਸੁਧਾਰ ਜਾਂ ਉਸ ਦਾ ਵਿਕਾਸ ਕਰਨ ਦਾ ਸ਼ਾਸਤਰ ਹੈ। ਇਹ ਪੂਰਨ ਆਤਮ-ਅਨੁਭੂਤੀ ਪਾਉਣ ਲਈ ਇੱਛੁਕ ਮਨੁੱਖਾਂ ਦੇ ਲਈ ਸਾਧਨ ਉਪਲਬਧ ਕਰਾਉਂਦਾ ਹੈ। ਸੰਸਕ੍ਰਿਤ ਸ਼ਬਦ ਯੋਗ ਦਾ ਸ਼ਾਬਦਿਕ ਅਰਥ 'ਯੋਕ' ਹੈ। ਇਸ ਲਈ ਯੋਗ ਨੂੰ ਭਗਵਾਨ ਦੀ ਵਿਸ਼ਵ ਪੱਧਰੀ ਭਾਵਨਾ ਨਾਲ ਵਿਅਕਤੀਗਤ ਆਤਮਾ ਨੂੰ ਇੱਕਜੁਟ ਕਰਨ ਦੇ ਇੱਕ ਸਾਧਨ ਦੇ ਤੌਰ ਤੇ ਪਰਿਭਾਸ਼ਤ ਕੀਤਾ ਜਾ ਸਕਦਾ ਹੈ। ਮਹਾਰਿਸ਼ੀ ਪਤੰਜਲੀ ਦੇ ਅਨੁਸਾਰ, ਯੋਗ ਦਾ ਭਾਵ ਮਨ ਦੀਆਂ ਇੱਛਾਵਾਂ ਤੇ ਕਾਬੂ ਪਾਉਣਾ ਹੈ।

ਯੋਗ ਦੇ ਪ੍ਰਕਾਰ

ਜਪ ਯੋਗ: ਘੜੀ-ਮੁੜੀ ਬੋਲਦੇ ਹੋਇਆਂ ਪਾਠ ਦੁਹਰਾ ਕੇ ਜਾਂ ਸਿਮਰਨ ਕਰਕੇ ਪਰਮਾਤਮਾ ਦੇ ਨਾਮ ਜਾਂ ਪਵਿੱਤਰ ਸ਼ਬਦ 'ਓਮ', 'ਰਾਮ ਰਾਮ', 'ਅੱਲਾਹ', 'ਪ੍ਰਭੂ', 'ਵਾਹਿਗੁਰੂ' ਆਦਿ ਉੱਤੇ ਧਿਆਨ ਕੇਂਦ੍ਰਿਤ ਕਰਨਾ।

ਕਰਮ ਯੋਗ:ਸਾਨੂੰ ਫਲ ਦੀ ਕਿਸੇ ਵੀ ਇੱਛਾ ਦੇ ਬਿਨਾਂ ਸਾਰੇ ਕਾਰਜ ਕਰਨਾ ਸਿਖਾਉਂਦਾ ਹੈ। ਇਸ ਸਾਧਨਾ ਵਿੱਚ, ਯੋਗੀ ਆਪਣੇ ਕਰਤੱਵ ਨੂੰ ਦੈਵੀ ਕਾਰਜ ਦੇ ਰੂਪ ਵਿਚ ਸਮਝਦਾ ਹੈ ਅਤੇ ਉਸ ਨੂੰ ਪੂਰੇ ਮਨ ਨਾਲ ਸਮਰਪਣ ਦੇ ਨਾਲ ਕਰਦਾ ਹੈ, ਪਰ ਲੇਕਿਨ ਬਾਕੀ ਸਾਰੀਆਂ ਇੱਛਾਵਾਂ ਤੋਂ ਬਚਦਾ ਹੈ।

Subscribe to ਸਰਵਾਂਗ ਆਸਣ